ਸਿਖਲਾਈ ਲਵੋ ਅਤੇ ਮੁਕਾਬਲਾ ਕਰੋ

“ਮੈਨੂੰ ਜਿੱਤਣ ਦਿਓ। ਪਰ ਜੇ ਮੈਂ ਜਿੱਤ ਨਹੀਂ ਸਕਦਾ/ਸਕਦੀ, ਤਾਂ ਮੈਨੂੰ ਕੋਸ਼ਿਸ਼ ਕਰਨ ਵਿੱਚ ਬਹਾਦਰ ਬਣਨ ਦਿਓ। ” -ਸਪੈਸ਼ਲ ਓਲੰਪਿਕਸ ਐਥਲੀਟ ਦੀ ਸਹੁੰ

ਸਪੈਸ਼ਲ ਓਲੰਪਿਕਸ ਬੀਸੀ ਐਥਲੀਟ ਬੌਧਿਕ ਅਸਮਰਥਤਾਵਾਂ ਵਾਲੇ ਬੱਚੇ, ਨੌਜਵਾਨ, ਅਤੇ ਬਾਲਗ ਹੁੰਦੇ ਹਨ ਜੋ ਪੂਰੇ ਸੂਬੇ ਵਿੱਚ ਸਾਲ ਭਰ ਦੇ ਖੇਡ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਹਨ। 

ਇੱਕ ਸਪੈਸ਼ਲ ਓਲੰਪਿਕਸ ਐਥਲੀਟ ਹੋਣ ਦਾ ਮਤਲਬ ਹੈ ਕਿ ਤੁਸੀਂ ਆਪਣੇ ਸਥਾਨਕ ਭਾਈਚਾਰੇ ਵਿੱਚ ਉਸ ਪੱਧਰ 'ਤੇ ਸਿਖਲਾਈ ਲਵੋਗੇ ਅਤੇ ਖੇਡਾਂ ਖੇਡੋਗੇ ਜੋ ਤੁਹਾਡੇ ਲਈ ਅਨੁਕੂਲ ਹੈ। 

ਤੁਹਾਨੂੰ ਸਾਡੇ ਭਾਈਚਾਰੇ ਦੇ ਹਿੱਸੇ ਵਜੋਂ ਸਫਲਤਾ, ਖੁਸ਼ੀ, ਸਿਹਤ ਅਤੇ ਦੋਸਤੀ ਮਿਲੇਗੀ। ਤੁਹਾਡੇ ਕੋਲ ਮੁਕਾਬਲਾ ਕਰਨ ਅਤੇ ਟੀਮ ਦਾ ਹਿੱਸਾ ਬਣਨ ਦਾ ਮੌਕਾ ਹੋਵੇਗਾ। ਤੁਸੀਂ ਬਹੁਤ ਸਾਰੀ ਮਸਤੀ ਵੀ ਕਰੋਗੇ! 

ਇੱਕ ਸਪੈਸ਼ਲ ਓਲੰਪਿਕਸ ਐਥਲੀਟ ਬਣਨ ਲਈ, ਰਜਿਸਟਰ ਕਰਨ ਦਾ ਤਰੀਕਾ ਜਾਣਨ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ